ਜਲੰਧਰ — ਨਹੁੰ ਪਾਲਿਸ਼ ਲਗਾਉਣਾ ਸਾਰੀਆਂ ਲੜਕੀਆਂ ਨੂੰ ਪਸੰਦ ਹੁੰਦਾ ਹੈ ਪਰ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਲਗਾਉਣ ਦੇ ਕੁਝ ਨੁਕਸਾਨ ਵੀ ਹਨ। ਰੋਜ਼-ਰੋਜ਼ ਨੇਲ ਪਾਲਿਸ਼ ਬਦਲ-ਬਦਲ ਕੇ ਲਗਾਉਣ ਨਾਲ ਨਹੁੰ ਖਰਾਬ ਹੋ ਜਾਂਦੇ ਹਨ। ਇਸ ਲਈ ਨੇਲ ਪਾਲਿਸ਼ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ। ਆਓ ਜਾਣਦੇ ਹਾਂ ਨੇਲ ਪਾਲਿਸ਼ ਵਰਤਣ ਨਾਲ ਹੋਣ ਵਾਲੇ ਨੁਕਸਾਨ ਨੂੰ।
1. ਰਿਮੂਵਰ ਦਾ ਇਸਤੇਮਾਲ
ਨਹੁੰ ਪਾਲਿਸ਼ ਬਦਲ ਕੇ ਲਗਾਉਣ ਲਈ, ਪਹਿਲੀ ਨਹੁੰ ਪਾਲਿਸ਼ ਨੂੰ ਉਤਾਰਨ ਲਈ, ਰਿਮੂਵਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਰਿਮੂਵਰ 'ਚ ਏਸਿਟੋਨ ਹੁੰਦਾ ਹੈ ਜੋ ਨਹੁੰ 'ਚ ਮੌਜੂਦ ਕੁਦਰਤੀ ਤੇਲ ਅਤੇ ਨਮੀ ਨੂੰ ਸੋਖ ਲੈਂਦਾ ਹੈ ਅਤੇ ਨਹੁੰ ਦੇ ਆਸ-ਪਾਸ ਚਮੜੀ ਸੁੱਕ ਜਾਂਦੀ ਹੈ।
2. ਘਟੀਆ ਕਿਸਮ ਦੀ ਨੇਲ ਪਾਲਿਸ਼
ਸਸਤੀ ਨਹੁੰ ਪਾਲਿਸ਼ 'ਚ ਘਟੀਆ ਕੈਮੀਕਲ ਮੌਜੂਦ ਹੁੰਦੇ ਹਨ ਜੋ ਨਹੁੰ ਨੂੰ ਰੁੱਖਾ-ਸੁੱਕਾ ਬਣਾ ਦਿੰਦੇ ਹਨ। ਇਸ ਲਈ ਬਾਜ਼ਾਰ 'ਚ ਵਿਟਾਮਿਨ ਵਾਲੀ ਨਹੁੰ ਪਾਲਿਸ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਨਹੁੰ ਨੂੰ ਪੋਸ਼ਣ ਮਿਲ ਸਕੇ।
3. ਨਹੁੰ ਨੂੰ ਅਰਾਮ ਦਿਓ
ਰੋਜ਼ ਨਹੁੰ ਪਾਲਿਸ਼ ਬਦਲ ਕੇ ਲਗਾਉਣ ਨਾਲ ਨਹੁੰਆਂ ਨੂੰ ਅਰਾਮ ਨਹੀਂ ਮਿਲਦਾ ਜਿਸ ਨਾਲ ਪਰਤ ਪਤਲੀ ਪੈ ਜਾਂਦੀ ਹੈ। ਇਸ ਲਈ ਕੁਝ ਦਿਨਾਂ ਜਾਂ ਸਮੇਂ ਲਈ ਨਹੁੰ ਪਾਲਿਸ਼ ਨਹੀਂ ਲਗਾਉਣੀ ਚਾਹੀਦੀ।
4. ਬੇਸ ਕੋਟ ਨਾ ਲਗਾਉਣਾ
ਉੱਲੀ ਦੇ ਕਾਰਨ ਨਹੁੰ ਪੀਲੇ ਹੋ ਜਾਂਦੇ ਹਨ ਅਤੇ ਬੇਸ ਕੋਟ ਦੇ ਬਿਨਾਂ ਨੇਲ ਪਾਲਿਸ਼ ਲਗਾਉਣ ਨਾਲ ਨਹੁੰ ਪੀਲੇ ਪੈ ਜਾਂਦੇ ਹਨ। ਇਸ ਲਈ ਨਹੁੰਆਂ ਨੂੰ ਪੀਲੇ ਹੋਣ ਤੋਂ ਬਚਾਉਣ ਲਈ ਹਮੇਸ਼ਾ ਬੇਸ ਕੋਟ ਲਗਾਉਣਾ ਚਾਹੀਦਾ ਹੈ।
5. ਨਹੁੰ ਪਾਲਿਸ਼ ਖੁਰਚਣਾ
ਕੁਝ ਲੜਕੀਆਂ ਨਹੁੰ ਪਾਲਿਸ਼ ਨੂੰ ਖੁਰਚਦੀਆਂ ਰਹਿੰਦੀਆਂ ਹਨ ਜਿਸ ਨਾਲ ਖੁਰਚਦੇ ਹੋਏ ਨਹੁੰ ਦੀ ਸੁੱਰਖਿਆ ਪਰਤ ਕਮਜ਼ੋਰ ਹੋ ਕੇ ਨੇਲ ਪਾਲਿਸ਼ ਦੇ ਨਾਲ ਹੀ ਉਤਰ ਜਾਂਦੀ ਹੈ।
ਤਸਵੀਰਾਂ 'ਚ ਦੇਖੋ, ਦੁਨੀਆ ਦੇ ਅਜੀਬੋ-ਗਰੀਬ ਜੋੜੇ
NEXT STORY